|
ਕਈ ਸਾਲਾਂ ਤੋਂ ਇਮੀਗ੍ਰੇਸ਼ਨ ਅਤੇ ਪਨਾਹ ਸਬੰਧੀ ਕਾਨੂੰਨ ਦੀ ਇੱਕ ਤਜਰਬੇਕਾਰ ਪ੍ਰੈਕਟਿਸ਼ਨਰ ਹਨ, ਇਹਨਾਂ ਨੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਅਪ੍ਰੈਲ 2008 ਵਿਚ ਆਪਣੀ ਟੀਮ ਦੇ ਨਾਲ ਮੈਕਗਿਲ ਐਂਡ ਕੰਪਨੀ ਦੇ ਨਾਂ ਨਾਲ ਕੀਤੀ, ਜੋ ਕਿ ਸਕਾੱਟਲੈਂਡ ਵਿਚ ਸ਼ਰਨਾਰਥੀ ਅਤੇ ਇਮੀਗ੍ਰੈਂਟਸ ਕਾਨੂੰਨ ਬਾਰੇ ਇੱਕ ਵਿਸ਼ੇਸ਼ ਫ਼ਰਮ ਹੈ। ਇਹਨਾਂ ਦਾ ਧਿਆਨ ਨਿਜੀ ਗਾਹਕ ਇਮੀਗ੍ਰੇਸ਼ਨ ਦੇ ਕੰਮਕਾਜ 'ਤੇ ਰਹਿੰਦਾ ਹੈ, ਜਿਸ ਵਿਚ ਨਿਜੀ ਅਤੇ ਵਪਾਰਕ ਦੋਵੇਂ ਤਰ੍ਹਾਂ ਦੇ ਕੰਮ ਸ਼ਾਮਿਲ ਹਨ, ਅਤੇ ਇਹਨਾਂ ਨੂੰ ਦੇਸ਼ ਵਿਚ ਆਉਣ ਦੀ ਮੰਜ਼ੂਰੀ ਸਬੰਧੀ ਕੰਮ, ਯੂਰੋਪੀਅਨ ਅਰਜ਼ੀਆਂ ਅਤੇ ਕਾਰੋਬਾਰੀ ਇਮੀਗ੍ਰੇਸ਼ਨ ਵਿਚ ਵਿਸ਼ੇਸ਼ ਮੁਹਾਰਤ ਹੈ। ਗ੍ਰੇਸ ਅੰਤਰਰਾਸ਼ਟਰੀ ਬਾਰ ਐਸੋਸੀਏਸ਼ਨ ਅਤੇ ਇਮੀਗ੍ਰੇਸ਼ਨ ਬਾਰੇ ਕਾਨੂੰਨ ਪ੍ਰੈਕਟਿਸ਼ਨਰਸ ਐਸੋਸੀਏਸ਼ਨ ਦੀ ਮੈਂਬਰ ਹਨ। |
ਐਂਡੀ, ਹਾਲ ਵਿਚ ਹੀ ਬਤੌਰ ਇੱਕ ਵਕੀਲ ਫ਼ਰਮ ਨਾਲ ਜੁੜੇ ਹਨ। ਇਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਾਨੂੰਨ ਵਿਚ ਕਰਨ ਅਤੇ ਲਾੱਅ ਸਕੂਲ ਵਿਚ ਫ਼ੌਰੀ ਤੌਰ 'ਤੇ ਐਲਐਲਬੀ ਪੂਰੀ ਕਰਨ ਤੋਂ ਪਹਿਲਾਂ ਸਟ੍ਰੈਥਕਲਾਈਡ ਯੂਨੀਵਰਸਿਟੀ ਵਿਚ ਅਰਥ-ਸ਼ਾਸਤਰ ਅਤੇ ਸਿਆਸਤ ਦਾ ਅਧਿਅਨ ਕੀਤਾ ਹੈ। ਇਹਨਾਂ ਨੇ ਆਪਣੀ ਕਾਨੂੰਨੀ ਸਿਖਲਾਈ ਗਲਾਸਗੋ ਦੇ ਲਾੱਅ ਸੈਂਟਰ ਵਿਚ ਪੂਰੀ ਕੀਤੀ, ਜਿਥੇ ਇਹਨਾਂ ਨੇ ਇਮੀਗ੍ਰੇਸ਼ਨ, ਕੌਮੀਅਤ ਅਤੇ ਰੋਜ਼ਗਾਰ ਕਾਨੂੰਨ ਵਿਚ ਮੁਹਾਰਤ ਹਾਸਿਲ ਕੀਤੀ ਅਤੇ ਇਹਨਾਂ ਨੂੰ ਟ੍ਰਿਬਿਊਨਲ ਦੇ ਕੰਮ ਨਾਲ ਜੁੜੇ ਸਾਰੇ ਪਹਿਲੂਆਂ ਦਾ ਅਨੁਭਵ ਹੈ, ਜਿਹਨਾਂ ਵਿਚ ਮਨੁਖੀ ਅਧਿਕਾਰ ਅਤੇ ਮੁਜਰਮਾਨਾ ਦੇਸ਼-ਵਾਪਸੀ ਵੀ ਸ਼ਾਮਿਲ ਹੈ। ਇਹ ਨੋਟਰੀ ਪਬਲਿਕ ਹਨ ਅਤੇ ਸਕਾੱਟਲੈਂਡ ਇਮੀਗ੍ਰੇਸ਼ਨ ਲਾੱਇਰਸ ਪ੍ਰੈਕਟਿਸ਼ਨਰਸ ਐਸੋਸੀਏਸ਼ਨ ਦੇ ਮੈਂਬਰ ਹਨ। |
|
ਫ਼੍ਰੈਨ ਕਈ ਸਾਲਾਂ ਤੋਂ ਟੀਮ ਦਾ ਅਨਿਖੜਵਾਂ ਹਿੱਸਾ ਰਹੇ ਹਨ, ਜਿਹਨਾਂ ਨੇ ਅਮਲ ਦੇ ਸਾਰੇ ਪੜਾਵਾਂ ਵਿਚ ਗਾਹਕਾਂ ਨਾਲ ਨਜ਼ਦੀਕੀ ਨਾਲ ਕੰਮ ਕੀਤਾ ਹੈ। ਉਹ ਇੱਕ ਢੁਕਵੇਂ ਪੈਰਾਲੀਗਲ ਹਨ, ਜਿਹਨਾਂ ਨੇ ਪੂਰੀ ਤਰ੍ਹਾਂ ਨਾਲ ਕਾਨੂੰਨ ਦੇ ਇਸ ਖੇਤਰ ਵਿਚ ਮੁਹਾਰਤ ਹਾਸਿਲ ਕੀਤੀ ਹੈ। ਇਹਨਾਂ ਨੂੰ ਦੇਸ਼ ਵਿਚ ਆਉਣ ਦੀ ਮੰਜ਼ੂਰੀ ਦਾ ਕਾਫ਼ੀ ਅਨੁਭਵ ਹੈ, ਅਤੇ ਇਹਨਾਂ ਦਾ ਬ੍ਰਿਟੇਨ ਦੀ ਐਂਬੈਸੀ ਨਾਲ ਰੋਜ਼ ਵਾਹ ਪੈਂਦਾ ਹੈ। ਇਹ ਕੰਪਨੀ ਦੀ ਆਈਟੀ ਟੀਮ ਦੀ ਅਗਵਾਈ ਵੀ ਕਰਦੇ ਹਨ ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਗਾਹਕ ਦੇ ਕੰਮ ਨੂੰ ਸਹੀ ਤਰੀਕੇ ਨਾਲ ਸਿਰੇ ਚਾੜ੍ਹਿਆ ਜਾਏ। |
ਡੈਰਨ ਨੇ ਇਸ ਫ਼ਰਮ ਵਿਚ ਆਉਣ ਤੋਂ ਪਹਿਲਾਂ 6 ਸਾਲ ਤੱਕ ਹੋਮ ਆੱਫ਼ਿਸ ਵਿਚ ਕੰਮ ਕੀਤਾ ਸੀ, ਜਿਥੇ ਉਹ ਇੱਕ ਕੇਸ ਆੱਨਰ ਸਨ, ਜੋ ਸਟੇਟ ਦੇ ਸੈਕਰੈਟਰੀ ਦੀ ਤਰਫ਼ੋਂ ਪਨਾਹ ਅਤੇ ਇਮੀਗ੍ਰੇਸ਼ਨ ਟ੍ਰਿਬਿਊਨਲ ਵਿਚ ਨੇਮ ਨਾਲ ਜਾਂਦੇ ਸਨ। ਇਸ ਵੇਲੇ ਉਹ ਕੰਪਨੀ ਦੇ ਇੱਕ ਟ੍ਰੇਨੀ ਵਕੀਲ ਹਨ। |
|
|
|
| ਡੋਰੋਥੀ ਫ਼ਰਮ ਦੀ ਪ੍ਰਸ਼ਾਸਨੀ ਅਤੇ ਪ੍ਰਬੰਧਕੀ ਟੀਮ ਦੀ ਅਗਵਾਈ ਕਰਦੇ ਹਨ। ਡੋਰੋਥੀ ਨੇ ਕਾਫ਼ੀ ਸਾਲਾਂ ਤੱਕ ਮਾਣ ਨਾਲ ਕੰਮ ਕੀਤਾ ਹੈ ਅਤੇ ਇਹ ਕੰਪਨੀ ਦੇ ਮੈਨੇਜਰ ਅਤੇ ਅੰਦਰੂਨੀ ਅਕਾਊਂਟੈਂਟ ਹਨ। |
|
|
(ਖੱਬਿਓਂ ਸੱਜੇ) ਵਿਕੀ ਡਗਲਸ, ਨੌਰਮਾ ਥਾਮਸਨ ਅਤੇ ਕ੍ਰਿਸਟੀ ਸਟੀਵਰਟ |
|





