"ਹਰ ਕਲਾਇੰਟ ਲਈ ਇੱਕ ਵਿਲੱਖਣ ਵਿਅਕਤੀਗਤ ਸੇਵਾ, ਸਮਸਿਆ ਜਾਂ ਹਾਲਤ ਕੋਈ ਵੀ ਹੋਵੇ"
Home
Our Team
French
Arabic
Chinese
Kurdish
Punjabi
Russian
Turkish
Blog Button
Address Panel
ّਮੈਕਗਿਲ ਐਂਡ ਕੰਪਨੀ ਨੂੰ ਕੰਮ ਦੀ ਇੱਕ ਦੋਸਤਾਨਾ ਅਤੇ ਪਹੁੰਚਯੋਗ ਨੈਤਿਕਤਾ ਵਾਲੇ ਆਪਣੇ ਵਿਹਾਰ 'ਤੇ ਮਾਣ ਹੈ। ਅਸੀਂ ਆਪਣੇ ਕਲਾਇੰਟਾਂ ਪ੍ਰਤੀ ਬਹੁਤ ਵਚਨਬੱਧ ਹਾਂ ਅਤੇ ਸਾਡਾ ਅਸਲ ਸੰਤੋਖ, ਆਪਣੇ ਕਲਾਇੰਟ ਵਲੋਂ ਕਾਮਯਾਬੀ ਵਿਚ ਹੈ।

ਗਲਾਸਗੋ ਅਤੇ ਐਡਿਨਬਰਾ ਵਿਚ ਦਫ਼ਤਰਾਂ ਨਾਲ, ਸਾਡਾ ਟ੍ਰਾਇਬਿਉਨਲ ਅਤੇ ਸੈਸ਼ਨ ਕੋਰਟ, ਐਡਿਨਬਰਾ; ਹਾਊਸ ਆੱਫ਼ ਲਾੱਰਡਜ਼ ਅਤੇ ਮਨੁੱਖੀ ਹੱਕਾਂ ਬਾਰੇ ਯੋਰਪੀਅਨ ਅਦਾਲਤ ਰਾਹੀਂ ਇਮੀਗ੍ਰੇਸ਼ਨ, ਨਾਗਰਿਕਤਾ ਅਤੇ ਰਿਫਿਊਜੀਆਂ ਬਾਰੇ ਕਾਨੂੰਨ ਦੇ ਸਾਰੇ ਪਹਿਲੂਆਂ ਬਾਰੇ ਮੁਢਲੀ ਅਰਜ਼ੀ ਤੋਂ ਲੈ ਕੇ ਅਪੀਲ ਦੇ ਅੰਤਮ ਪਡ਼ਾਵਾਂ ਤੱਕ, ਸਲਾਹ ਦੇਣ ਵਿਚ 12 ਸਾਲਾਂ ਦਾ ਅਨੁਭਵ ਹੈ।

ਸਾਡਾ ਕਿਸੇ ਦੇਸ਼ ਵਿਚ ਦਾਖ਼ਲ ਹੋਣ ਲਈ ਮੰਜ਼ੂਰੀ ਵਾਲੀਆਂ ਅਰਜ਼ੀਆਂ ਵਿਚ ਚੋਖਾ ਅਨੁਭਵ ਹੈ ਅਤੇ ਇਸ ਲਈ ਕਾਮਯਾਬੀ ਦੀ ਸਾਡੀ ਉਚੀ ਸ਼੍ਰੇਣੀ ਹੈ। ਯੂਕੇ ਦੇ ਇਮੀਗ੍ਰੇਸ਼ਨ ਨੇਮਾਂ ਵਿਚ ਕਾਰੋਬਾਰ ਦੀਆਂ ਨਵੀਆਂ ਸ਼੍ਰੇਣੀਆਂ ਦੇ ਸਬੰਧ ਵਿਚ, ਅਸੀਂ ਯੁਨਾਇਟਿਡ ਕਿੰਗਡਮ ਵਿਚ ਦਰਜੇ ਲਈ ਕਲਾਇੰਟ ਦੀਆਂ ਅਰਜ਼ੀਆਂ ਦੀ ਮੰਜ਼ੂਰੀ ਲਈ, ਸਥਾਨਕ ਵਕੀਲਾਂ ਅਤੇ ਅਕਾਉਂਟੈਂਟਾਂ ਨਾਲ ਮਿਲ ਕੇ ਕੰਮ ਕਰਦੇ ਹਾਂ। ਰਾੱਇਲ ਬੈਂਕ ਆੱਫ਼ ਸਕਾੱਟਲੈਂਡ ਅਤੇ ਸਹਿਯੋਗੀਆਂ ਦੀ ਹਿਮਾਇਤ ਨਾਲ, ਫ਼ੰਡਾਂ ਅਤੇ ਅਸਾਸਿਆਂ ਦੀ ਰਾਖੀ ਲਈ ਕਲਾਇੰਟਾਂ ਨੂੰ ਮਾਲੀ ਸਲਾਹਕਾਰੀ ਦੇ ਅਮਲ ਵਿਚ ਮਦਦ ਲਈ ਮੁਕੰਮਲ ਮਾਲੀ ਸਲਾਹ ਉਪਲਬਧ ਹੈ।

ਵੱਖ-ਵੱਖ ਕਾੱਲਿਜਾਂ ਨਾਲ ਨਜ਼ਦੀਕੀ ਤੌਰ 'ਤੇ ਕੰਮ ਕਰਦਿਆਂ, ਅਸੀਂ ਯੂਕੇ ਵਿਚ ਆਪਣੀ ਵਿਦਿਆ ਸ਼ੁਰੂ ਕਰਨ ਵਾਲੇ ਵਿਅਕਤੀਆਂ ਲਈ ਵਿਦਿਆਰਥੀਆਂ ਦੀਆਂ ਅਰਜ਼ੀਆਂ 'ਤੇ ਕਾਰਵਾਈ ਅਤੇ ਉਹਨਾਂ ਦੀ ਸਿਖਿਆ ਅਤੇ ਕੈਰੀਅਰ ਨੂੰ ਬਿਲਾਸ਼ੱਕ ਅੱਗੇ ਵਧਾਉਣ ਵਿਚ ਮਾਹਿਰ ਹਾਂ।

ਸਾਡੀ ਦੁਭਾਸ਼ੀਆਂ ਦੀ ਇੱਕ ਸਮਰਪਿਤ ਟੀਮ ਹੈ, ਜੋ ਭਾਸ਼ਾ ਦੀ ਕਿਸੇ ਵੀ ਮੁਸ਼ਕਿਲ ਬਾਰੇ ਕਲਾਇੰਟ ਦੀ ਮਦਦ ਲਈ ਸਾਡੇ ਨਾਲ ਮਿਲ ਕੇ ਕੰਮ ਕਰਦੇ ਹਨ। ਸਾਡੇ ਨਾਲ ਗੱਲਬਾਤ ਕਰਨਾ, ਇੱਕ ਸਮਸਿਆ ਨਹੀਂ ਹੈ। ਅਸੀਂ ਦਬਾਅ ਵਾਲੀਆਂ ਮੁਸ਼ਕਿਲਾਂ ਨੂੰ ਘੱਟ ਸਮਸਿਆ ਵਾਲੀਆਂ ਬਣਾਉਣ ਲਈ ਕੋਸ਼ਿਸ਼ ਕਰਦੇ ਹਾਂ।